Department of Punjabi

Welcome

TO

Department of Punjabi

About Department of Punjabi

ਪੋਸਟ-ਗ੍ਰੈਜੁਏਟ ਵਿਭਾਗ ਪੰਜਾਬੀ

         ਪੰਜਾਬੀ ਵਿਭਾਗ ਦੀ ਸਥਾਪਨਾ ਕਾਲਜ ਦੀ ਸਥਾਪਨਾ ਦੇ ਨਾਲ ਹੀ 1960 ਵਿੱਚ ਹੋ ਗਈ ਸੀ। ਪ੍ਰਿੰ. ਸੰਤ ਸਿੰਘ ਸੇਖੋਂ, ਜੋ ਪੰਜਾਬੀ ਦੇ ਬਹੁਪੱਖੀ ਸਾਹਿਤਕਾਰ ਸਨ, ਨੇ ਪੰਜਾਬੀ ਐੱਮ. ਏ. ਦੀਆਂ ਕਲਾਸਾਂ ਸ਼ੁਰੂ ਕਰਵਾਈਆਂ। ਪੰਜਾਬੀ ਵਿਭਾਗ ਖ਼ਾਲਸਾ ਕਾਲਜ ਦੇ ਪ੍ਰਮੁੱਖ ਵਿਭਾਗਾਂ ਵਿਚੋਂ ਇੱਕ ਹੈ, ਜੋ ਪੰਜਾਬ ਦੀ ਮਾਂ ਬੋਲੀ, ਪੰਜਾਬੀ, ਦੇ ਵਿਕਾਸ ਲਈ ਨਿਰੰਤਰ ਕਾਰਜਸ਼ੀਲ ਹੈ। ਪੰਜਾਬੀ ਭਾਸ਼ਾ ਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾ ਕੇ ਉਹਨਾਂ ਦੇ ਦਿਲਾਂ ਵਿੱਚ ਪੰਜਾਬੀ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਪੰਜਾਬੀ ਵਿਭਾਗ ਦਾ ਮੁੱਖ ਮੰਤਵ ਹੈ। ਪੰਜਾਬੀ ਵਿਭਾਗ ਨਾ ਸਿਰਫ਼ ਵਿਦਿਆਰਥੀਆਂ ਨੂੰ ਰੋਜ਼ੀ ਰੋਟੀ ਕਮਾਉਣ ਦੇ ਕਾਬਿਲ ਬਣਾਉਣ ਲਈ ਯਤਨਸ਼ੀਲ ਹੈ ਸਗੋਂ ਉਹਨਾਂ ਨੂੰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਵੀ ਜੋੜਨ ਦਾ ਕਾਰਜ ਲਗਾਤਾਰ ਕਰਦਾ ਆ ਰਿਹਾ ਹੈ।

        ਪੰਜਾਬੀ ਵਿਭਾਗ ਦੀ ਆਪਣੀ ਵਿਲੱਖਣ ਪਛਾਣ ਇਸ ਲਈ ਵੀ ਹੈ ਕਿ ਪੰਜਾਬੀ ਸਾਹਿਤ ਅਤੇ  ਆਲੋਚਨਾ ਦੇ ਖੇਤਰ  ਨਾਲ ਜੁੜੀਆਂ ਹੋਈਆਂ ਵਿਸ਼ੇਸ਼ ਹਸਤੀਆਂ ਸਮੇਂ-ਸਮੇਂ ਸਿਰ ਅਧਿਆਪਕ ਜਾਂ ਵਿਦਿਆਰਥੀ ਦੇ ਤੌਰ ‘ਤੇ ਇਸਦਾ ਹਿੱਸਾ ਬਣਦੇ ਰਹੇ ਹਨ। ਪੰਜਾਬੀ ਦੇ ਮਸ਼ਹੂਰ ਸਾਹਿਤ-ਚਿੰਤਕ ਡਾ. ਗੁਰਭਗਤ ਸਿੰਘ ਨੇ ਬਾਤੌਰ ਲੈਕਚਰਾਰ ਵਿਭਾਗ ਵਿਚ ਕੰਮ ਕੀਤਾ ਹੈ। ਪੰਜਾਬੀ ਦੇ ਮਸਹੂਰ ਕਵੀ ਪ੍ਰੋ ਮੋਹਨ ਸਿੰਘ ਵੀ ਕੁੱਝ ਸਮਾਂ ਪੰਜਾਬੀ ਵਿਭਾਗ ਵਿਚ ਅਧਿਆਪਨ ਦਾ ਕਾਰਜ ਕਰਦੇ ਰਹੇ। ਵਿਭਾਗ ਨੂੰ  ਮਾਣ ਹੈ ਆਪਣੇ ਅਧਿਆਪਕ ਪ੍ਰੋ. ਹਰਬੰਸ ਸਿੰਘ ਬਰਾੜ ’ਤੇੇ ਜੋ ਕਿ ਬਾਅਦ ਵਿਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਬਤੌਰ ਪ੍ਰੋਫੈਸਰ ਨਿਯੁਕਤ ਹੋਏ ਅਤੇ ਪ੍ਰੋ. ਬਲਕਾਰ ਸਿੰਘ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਬਣੇ। ਪੰਜਾਬੀ ਸਾਹਿਤ ਦੇ ਨਿਵੇਕਲੇ ਸਾਹਿਤਕਾਰ ਪ੍ਰੋ. ਹਰਪਾਲ ਸਿੰਘ ਪੰਨੂ ਨੇ ਵੀ ਵਿਭਾਗ ਵਿੱਚ ਕੰਮ ਕੀਤਾ ਜਿਹੜੇ ਬਾਅਦ ਵਿਚ ਧਰਮ ਅਧਿਐਨ ਵਿਭਾਗ ਵਿੱਚ ਨਿਯੁਕਤ ਹੋਏ। ਪ੍ਰੋ. ਬਲਵਿੰਦਰ ਕੌਰ ਬਰਾੜ, ਵੀ ਖ਼ਾਲਸਾ ਕਾਲਜ ਵਿਚ ਸੇਵਾ ਨਿਭਾਉਣ ਪਿਛੋਂ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਬਣਕੇ ਸੇਵਾ ਮੁਕਤ ਹੋਏ। ਵਿਭਾਗ ਦੇ ਅਧਿਆਪਕ ਡਾ. ਚਰਨਜੀਤ ਕੌਰ, ਜਿਹਨਾਂ ਨੇ ਲੰਮਾ ਸਮਾਂ ਵਿਭਾਗ ਵਿਚ ਕੰਮ ਕੀਤਾ, ਵੀ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਨਿਯੁਕਤ ਹੋ ਗਏ ਹਨ। ਇਸ ਸਮੇਂ ਪੰਜਾਬੀ ਵਿਭਾਗ 20 ਪ੍ਰੋਫੈਸਰ ਅਧਿਆਪਨ ਦਾ ਕਾਰਜ ਕਰ ਰਹੇ ਹਨ।

ਪੰਜਾਬੀ ਸਾਹਿਤ ਸਭਾ

         ਪੰਜਾਬੀ ਸਾਹਿਤ ਸਭਾ ਪੰਜਾਬੀ ਵਿਭਾਗ ਵੱਲੋ ਨਿਰੰਤਰ ਬਣਾਈ ਜਾਣ ਵਾਲੀ ਸਭਾ ਹੈ ਜੋ ਕਿ ਵਿਦਿਆਰਥੀ ਦੀ ਸਖ਼ਸ਼ੀਅਤ ਦੇ ਬਹੁ-ਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹ ਵਿਦਿਆਰਥੀਆਂ ਨੂੰ ਸਾਹਿਤਕ  ਅਤੇ ਸੱਭਿਆਚਾਰਕ ਸਰਗਰਮੀਆਂ ਨਾਲ ਜੋੜ੍ਹਦੀ ਹੇੈ । ਪੰਜਾਬੀ ਸਾਹਿਤ ਸਭਾ ਵਿਚ ਕਾਲਜ ਦੇ ਸਾਰੇ ਅਨੁਸਾਸ਼ਨਾਂ (ਕਾਮਰਸ, ਸਾਇੰਸ, ਕੰਪਿਊਟਰ ਮੈਨੇਜਮੈਂਟ, ਐਗਰੀਕਲਚਰ, ਆਰਟਸ) ਦੇ ਵਿਦਿਆਰਥੀ ਇਸਦੇ ਮੈਂਬਰ ਬਣਦੇ ਅਤੇ ਸਿਰਜਨਾਤਮਕ ਪ੍ਰੋਗਰਾਮਾਂ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਹਨ

ਪੰਜਾਬੀ ਸਾਹਿਤ ਸਭਾ ਦਾ ਉਦੇਸ਼:

ਪੰਜਾਬੀ ਸਾਹਿਤ ਸਭਾ ਪੰਜਾਬੀ ਸਾਹਿਤ ਨਾਲ ਵਿਦਿਆਰਥੀਆਂ ਨੂੰ ਜੋੜਨ ਵੱਲ ਇਕ ਕੋਸ਼ਿਸ਼ ਹੈ। ਆਧੁਨਿਕ ਖਪਤਵਾਦ ਸਮੇਂ ਵਿਚ ਵਿਦਿਆਰਥੀਆਂ ਨੂੰ ਸੁਹਜਾਤਮਕ ਤ੍ਰਿਪਤੀ ਲਈ ਚੰਗੇ ਸਾਹਿਤ ਦੀ ਚੋਣ ਵੱਲ ਪ੍ਰੇਰਿਤ ਕਰਨਾ, ਪੰਜਾਬੀ ਸਹਿਤ ਪੜ੍ਹਨ ਲਿਖਣ ਦੀ ਰੁਚੀ ਪੈਦਾ ਕਰਕੇ ਆਪਣੇ ਅਮੀਰ ਸਹਿਤਕ ਅਤੇ ਸੱਭਿਆਚਾਰਕ ਵਿਰਸੇ ਤੋਂ ਜਾਣੂ ਕਰਵਾਉਣਾ ਸਾਹਿਤ ਸਭਾ ਦਾ ਮੰਤਵ ਹੈ।

ਪੰਜਾਬੀ ਵਿਭਾਗ ਅਤੇ ਸਾਹਿਤ ਸਭਾ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮ

 - ਪੋਸਟਰ ਮੇਕਿੰਗ ਮੁਕਾਬਲਾ
 - ਵਾਦ-ਵਿਵਾਦ ਤੇ ਭਾਸਣ ਮੁਕਾਬਲਾ
 - ਲੇਖ ਤੇ ਕਵਿਤਾ ਲਿਖਣ ਮੁਕਾਬਲਾ
 - ਗੀਤ, ਲੋਕ-ਗੀਤ ਤੇ ਗਜ਼ਲ਼ ਗਾਇਨ ਮੁਕਾਬਲਾ
 - ਕਾਵਿ ਉਚਾਰਨ ਮੁਕਾਬਲਾ
 - ਕੰਧ ਪਤ੍ਰਿਕਾ
 - ਪ੍ਰਸ਼ਨੋਤਰੀ ਮੁਕਾਬਲਾ
 - ਲੋਕ ਖੇਡਾਂ
 - ਮਾਤ ਭਾਸ਼ਾ ਤੇ ਹੋਰ ਮਹੱਤਵਪੂਰਨ ਦਿਵਸ ਮਨਾਉਣਾ
 - ਰੂ-ਬ-ਰੂ ਤੇ ਭਾਸਣ ਪ੍ਰੋਗਰਾਮ ਆਯੋਜਤ ਕਰਨਾ ਆਦਿ  

ਖੋਜ ਪੰਧ (Khoj Pandh)        

ਸ਼ਬਦ ‘ਬ੍ਰਹਮ’ ਹੈ, ਸ਼ਬਦ ਗਿਆਨ ਹੈ , ਸ਼ਬਦ ਮਨੁੱਖ ਦੀ ਸਭ ਤੋਂ ਵੱਡੀ ਤਾਕਤ ਹੈ । ਸ਼ਬਦ ਨੇ ਮਾਨਵ ਜੀਵ ਨੂੰ ਮਨੁੱਖ ਤੇ ਇਨਸਾਨ ਬਣਨ ਦੀ ਤੌਫੀਕ ਦਿੱਤੀ ਹੈ । ਮਨੁੱਖ ਦਾ ਇਤਿਹਾਸ ਸ਼ਬਦ ਦੀ ਖੋਜ ਅਤੇ ਉਪਲੱਬਧੀ ਸਦਕਾ ਕਾਇਮ ਹੋਇਆ ਹੈ । ਗਿਆਨ ਨਿਰੰਤਰ ਪ੍ਰਵਾਹ ਹੈ, ਇਸ ਦਾ ਵਹਿੰਦਾ ਰਹਿਣਾ ਲਾਜ਼ਮੀ ਹੈ । ਇਸ ਮਨਸ਼ਾ ਨਾਲ ਹੀ ‘ਖੋਜ ਪੰਧ’ ਹੋਂਦ ਵਿਚ ਆਇਆ ਹੈ । ਇਹ ਵਿਭਾਗ ਵੱਲੋਂ ISBN No. 2394-0980 ਦੇ ਅਧੀਨ ਕੱਢਿਆ ਜਾਣ ਵਾਲਾ ਸਲਾਨਾ ਜਰਨਲ ਹੈ । ਵਿਭਾਗ ਦਾ ਇਹ ਜਰਨਲ ਕੱਢਣ ਦਾ ਮੁੱਖ ਮਕਸਦ ਜਿੱਥੇ ਵਿਭਾਗ ਦੇ ਅਧਿਆਪਕਾਂ ਨੂੰ ਖੋਜ ਦੇ ਨਵੇਂ ਆਯਾਮਾਂ ਨਾਲ ਜੋੜੀ ਰੱਖਣਾ ਹੈ, ਉੱਥੇ ਉਨ੍ਹਾਂ ਦੇ ਗਿਆਨ ਦੇ ਘੇਰਿਆਂ ਨੂੰ ਹੋਰ ਵਿਸ਼ਾਲ ਕਰਦੇ ਹੋਏ ਉਨ੍ਹਾਂ ਅੰਦਰ ਨਿਰੰਤਰ ਖੋਜੀ-ਬਿਰਤੀਆਂ ਪੈਦਾ ਕਰਨਾ ਅਤੇ ਉਨ੍ਹਾਂ ਦੇ ਵਿਦਿਅਕ ਮਿਆਰ ਨੂੰ ਸਮੇਂ ਦੇ ਹਾਣ ਦਾ ਬਣਾਈ ਰੱਖਣਾ ਹੈ, ਤਾਂ ਜੋ ਉਨ੍ਹਾਂ ਦੁਆਰਾ ਇਸ ਪ੍ਰਕ੍ਰਿਆ ਦੌਰਾਨ ਹਾਸਿਲ ਕੀਤਾ ਗਿਆ ਗਿਆਨ ਉਨ੍ਹਾਂ ਦੇ ਅਧਿਆਪਨ ਦੇ ਮਿਆਰ ਵਿਚ ਹੋਰ ਵਾਧਾ ਕਰੇ ਅਤੇ ਉਸ ਨੂੰ ਉੱਚਾ ਚੁੱਕੇ। ਵਿਭਾਗ ਵੱਲੋਂ ਕੱਢੇ ਜਾਂਦੇ ਇਸ ਜਰਨਲ ਵਿਚ ਸਥਾਨਕ ਕਾਲਜ ਤੋਂ ਇਲਾਵਾ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਸ਼ਾ ਮਾਹਿਰਾਂ ਦੇ ਖੋਜ-ਪੇਪਰ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਵਿਭਾਗ ਵੱਲੋਂ ਬਣਾਏ ਗਏ ਸਲਾਹਾਕਾਰ ਬੋਰਡ ਦੁਆਰਾ, ਮੁਲਾਂਕਣ ਕੀਤਾ ਜਾਂਦਾ ਹੈ । ਇਸ ਪ੍ਰਕਿਰਿਆ ਵਿਚੋਂ ਲੰਘਣ ਸਦਕਾ ਮਿਆਰੀ ਖੋਜ-ਪੱਤਰ ਪ੍ਰਕਾਸ਼ਿਤ ਹੁੰਦੇ ਹਨ। ਵਿਭਾਗ ਵੱਲੋਂ ਕੱਢੇ ਜਾਂਦੇ ਇਸ ਜਰਨਲ ਦੇ ਹੁਣ ਤੱਕ ਪੰਜ ਅੰਕ ਕੱਢੇ ਜਾ ਚੁੱਕੇ ਹਨ।

 

MEET THE FACULTY

Department of Punjabi
Paramjit
Ms. Paramjit Kaur Bhinder
Associate Professor

M.A

Puspinder
Dr. Puspinder Kaur Brar
Associate Professor

M..A.,M.Phil., Ph.D.

Jagroop
Ms. Jagroop Kaur Sandhu
Associate Professor

M.A. Hons.MPhil.

Davinder
Dr. Davinder Singh Saini
Assistant Professor

M.A., Ph.D.

Sarbjeet
Dr. Sarbjeet Singh Sidhu
Assistant Professor

M.A, M.phil. Ph.d

Jaswinder
Dr. Jaswinder Singh
Assistant Professor

MA Pbi., Ph.D, NET, LLB

Bhagwant
Dr. Bhagwant SINGH
Assistant Professor

PH.D

Amanpreet
Ms. Amanpreet Kaur
Assistant Professor

M.A . M.Phill

Amandeep
Dr. Amandeep Kaur
Assistant Professor

M.A., Ph.D

Swaranjeet
Dr. Swaranjeet Kaur
Assistant Professor

M.A., M.Phill, Ph.d(Punjabi),M.A.Religious studies,

Kuldeep
Mr. Kuldeep Singh Beniwal
Assistant Professor

MA Mphil

Manpreet
Ms. Manpreet Kaur Anttal
Assistant Professor

MA Punjabi, MPhil

Tejinder
Mr. Tejinder Singh Mahal
Assistant Professor

M.A, M.phil

Dharminder Singh
Mr. Dharminder Singh
Assistant Professor

M.A. M.Phil.

Puneet
Ms. Puneet Dhillon Jawandha
Assistant Professor

m.phill punjabi

Malkeet
Mr. Malkeet
Assistant Professor

Gurwinder
Mr. Gurwinder Singh Virk
Assistant Professor

M.A.,M.phil punjabi

Amanpreet
Ms. Amanpreet Kaur Sandhu
Assistant Professor

M.A ., M phil punjabi

COURSES OFFERED

Department of Punjabi

ਪੋਸਟ-ਗ੍ਰੈਜੂਏਟ ਕੋਰਸ

-   ਐੱਮ.ਏ. ਪੰਜਾਬੀ (ਦੋ ਸਾਲਾਂ ਕੋਰਸ)

ਗ੍ਰੈਜੂਏਟ ਕੋਰਸ

-    ਕਾਲਜ ਵਲੋਂ ਚਲਾਏ ਜਾ ਰਹੇ ਸਾਰੇ ਕੋਰਸਾਂ ਵਿਚ ਪੰਜਾਬੀ ਲਾਜਮੀ/ਮੁੱਢਲਾ ਗਿਆਨ

-    ਬੀ.ਏ. - ਪੰਜਾਬੀ ਸਾਹਿਤ

 

OUR ACTIVITIES

Department of Punjabi

Important Links

Department of Punjabi

Contact Us

Department of Punjabi
About Khalsa College Patiala

Khalsa College, Patiala is one of the renowned institute in the state of Punjab. It has carved its niche in providing holistic education to students to enable them to confront myriad challenges in the various walks of life.

How to Reach Us ?

Badungar Road
Near Rajindra Hospital,
Patiala-147001

0175-2215835
Our Facebook Page
© All Rights Reserved by Khalsa College Patiala.Developed By Gurpal Singh